ਪੰਜਾਬ ਦੇ IPS ਜੋੜੇ ਦੀ ਧੀ ਦੀ ਮੌਤ

ਪੰਜਾਬ ਦੇ ਇੱਕ ਆਈਪੀਐਸ ਜੋੜੇ ਦੀ 4 ਸਾਲਾ ਧੀ ਦੀ ਮੰਗਲਵਾਰ ਸਵੇਰੇ ਮੌਤ ਹੋ ਗਈ। ਮੌਤ ਦਾ ਕਾਰਨ ਗਲੇ ਵਿੱਚ ਖਾਣਾ ਫਸਣਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਲੜਕੀ ਦਾ ਨਾਂ ਨਾਇਰਾ ਹੈ। ਨਾਇਰਾ ਦੀ ਮਾਂ ਰਵਜੋਤ ਗਰੇਵਾਲ ਇੱਕ ਆਈਪੀਐਸ ਅਧਿਕਾਰੀ ਹੈ, ਜੋ ਇਸ ਸਮੇਂ ਫਤਿਹਗੜ੍ਹ ਸਾਹਿਬ ਵਿੱਚ ਐਸਐਸਪੀ ਵਜੋਂ ਤਾਇਨਾਤ ਹੈ। ਨਾਇਰਾ ਦੇ ਪਿਤਾ ਨਵਨੀਤ ਬੈਂਸ ਵੀ ਆਈਪੀਐਸ ਹਨ ਅਤੇ ਲੁਧਿਆਣਾ ਦਿਹਾਤੀ ਵਿੱਚ ਐਸਐਸਪੀ ਵਜੋਂ ਤਾਇਨਾਤ ਹਨ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗਲੇ ਵਿਚ ਖਾਣਾ ਫਸਣ ਦਾ ਕਾਰਨ ਹੈ|

Leave a Comment

और पढ़ें