ਪੰਜਾਬ ਦੇ ਧੂਰੀ ਜ਼ਿਲ੍ਹੇ ਤੋਂ ਵੱਡੀ ਖ਼ਬਰ ਆ ਰਹੀ ਹੈ। ਇੱਥੇ ਇੱਕ ਪੁਜਾਰੀ ਵੱਲੋਂ ਇੱਕ ਨੌਜਵਾਨ ਦਾ ਕਤਲ ਕਰਕੇ ਉਸ ਨੂੰ ਹਵਨ ਕੁੰਡ ਹੇਠਾਂ ਦੱਬਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਧੂਰੀ ਦੇ ਰੇਲਵੇ ਫਾਟਕ ਨੇੜੇ ਬਣੇ ਇਕ ਮੰਦਰ ਦੇ ਪੁਜਾਰੀ ਨੇ ਮੰਦਰ ‘ਚ ਬੱਚਿਆਂ ਨੂੰ ਪੜ੍ਹਾ ਰਹੇ ਨੌਜਵਾਨ ਅਨੰਤ ਦਾ ਕਤਲ ਕਰ ਦਿੱਤਾ ਅਤੇ ਉਸ ਨੂੰ ਹਵਨ ਕੁੰਡ ਹੇਠਾਂ ਦੱਬ ਦਿੱਤਾ। ਮ੍ਰਿਤਕ ਧੂਰੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਨੌਜਵਾਨ ਦੇ ਘਰ ਨਾ ਪਹੁੰਚਣ ‘ਤੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਸੂਚਨਾ ਦਿੱਤੀ।
ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਮੰਦਰ ਦੇ ਪੁਜਾਰੀ ਤੋਂ ਸ਼ੱਕ ਦੇ ਆਧਾਰ ‘ਤੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਪੁਜਾਰੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਕਿ ਉਸ ਨੇ ਹੀ ਨੌਜਵਾਨ ਦਾ ਕਤਲ ਕਰਕੇ ਹਵਨ ਕੁੰਡ ਹੇਠਾਂ ਦੱਬ ਦਿੱਤਾ ਸੀ। ਫਿਲਹਾਲ ਪੁਲਿਸ ਨੇ ਇਸ ਕਤਲ ਨਾਲ ਸਬੰਧਤ ਕੁਝ ਸ਼ੱਕੀਆਂ ਨੂੰ ਰਾਊਂਡਅੱਪ ਕਰ ਲਿਆ ਹੈ।










