ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ, ਕਿਸਾਨਾਂ ਨੇ ਮੁੱਖ ਮੰਤਰੀ ਨੂੰ ਕੀਤੀ ਅਪੀਲ

ਲਹਿਰਾਗਾਗਾ : ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਖੇਤਾਂ ਨੂੰ ਸਿੰਚਾਈ ਲਈ 70 ਫੀਸਦੀ ਨਹਿਰੀ ਪਾਣੀ ਮੁਹੱਈਆ ਕਰਾਉਣ ਦੇ ਵੱਡੇ-ਵੱਡੇ ਦਾਅਵਿਆਂ ਅਤੇ ਵਾਅਦਿਆਂ ਦੇ ਉਲਟ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਅਣਗਹਿਲੀ ਕਾਰਨ ਲਾਡਬੰਜਾਰਾ ਰਜਬਾਹੇ ’ਤੇ ਨਿਰਭਰ 80 ਪਿੰਡਾਂ ਦੇ ਕਿਸਾਨ ਡਾ. ਲਹਿਰਾ ਤੇ ਦਿੜਬਾ ਦੇ ਇਲਾਕਿਆਂ ਨੂੰ ਨਹਿਰੀ ਪਾਣੀ ਦਾ ਕੋਈ ਲਾਭ ਨਹੀਂ ਹੋ ਰਿਹਾ।

ਭਵਾਨੀਗੜ੍ਹ ਨੇੜਲੇ ਪਿੰਡ ਅਕਬਰਪੁਰ ਤੋਂ ਲੈ ਕੇ ਲਾਡਬੰਜਾਰਾ ਰਜਬਾਹੇ ਭਵਾਨੀਗੜ੍ਹ ਤੱਕ ਜੋ ਮੁੱਖ ਮੰਤਰੀ ਦੇ ਜ਼ਿਲ੍ਹਾ ਸੰਗਰੂਰ ਵਿੱਚ ਦਿੜ੍ਹਬਾ ਅਤੇ ਲਹਿਰਾ ਵਿੱਚੋਂ ਲੰਘਦਾ ਹੈ, ਦੇ ਕਰੀਬ 80 ਪਿੰਡਾਂ ਦੇ ਖੇਤ ਨਹਿਰੀ ਪਾਣੀ ਤੋਂ ਵਾਂਝੇ ਹਨ। ਨਹਿਰ ਵਿੱਚ ਪੂਰਾ ਪਾਣੀ ਨਾ ਛੱਡਣ ਦੇ ਵਿਰੋਧ ਵਿੱਚ ਅੱਜ ਲਹਿਰਾਗਾਗਾ ਰੋਡ ’ਤੇ ਪੈਂਦੇ ਪਿੰਡ ਰਾਏਧਰਾਣਾ ਵਿੱਚ ਨਹਿਰੀ ਪੁਲ ’ਤੇ ਇਕੱਠੇ ਹੋਏ ਦਰਜਨਾਂ ਪਿੰਡਾਂ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਨਹਿਰ ਵਿੱਚ ਝੋਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ।

Leave a Comment

और पढ़ें