ਪੰਜਾਬ: ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਸਿਹਤ ਅਚਾਨਕ ਵਿਗੜ ਗਈ, ਹਸਪਤਾਲ ‘ਚ ਭਰਤੀ

ਪੰਜਾਬ ਦੇ ਅੰਮ੍ਰਿਤਸਰ ਦੀ ਰਹਿਣ ਵਾਲੀ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬਾਰੇ ਹਾਲ ਹੀ ‘ਚ ਵੱਡੀ ਖਬਰ ਸਾਹਮਣੇ ਆਈ ਹੈ। ਉਹ ਪਿਛਲੇ 3 ਦਿਨਾਂ ਤੋਂ ਪੇਟ ਵਿਚ ਤੇਜ਼ ਦਰਦ ਤੋਂ ਪੀੜਤ ਸੀ, ਜਿਸ ਕਾਰਨ ਉਸ ਨੂੰ ਕੋਕਿਲਾਬੇਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਸ ਦੇ ਕੁਝ ਟੈਸਟ ਕਰਵਾਏ ਗਏ ਜਿਸ ਤੋਂ ਬਾਅਦ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਭਾਰਤੀ ਦੇ ਪਿੱਤੇ ਵਿਚ ਪੱਥਰੀ ਹੈ, ਜਿਸ ਕਾਰਨ ਉਸ ਨੂੰ ਪੇਟ ਵਿਚ ਤੇਜ਼ ਦਰਦ ਹੋ ਰਿਹਾ ਸੀ।

ਭਾਰਤੀ ਨੇ ਖੁਦ ਆਪਣੇ ਬਲਾਗ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ 3 ਦਿਨਾਂ ਤੋਂ ਪੇਟ ‘ਚ ਤੇਜ਼ ਦਰਦ ਤੋਂ ਪੀੜਤ ਸੀ। ਪਹਿਲਾਂ ਉਨ੍ਹਾਂ ਨੇ ਸੋਚਿਆ ਕਿ ਇਹ ਗੈਸਟਰੋਇੰਟੇਸਟਾਈਨਲ ਕਾਰਨ ਹੈ. ਪਰ ਜਦੋਂ ਦਰਦ ਅਸਹਿ ਹੋ ਗਿਆ ਤਾਂ ਉਹ ਡਾਕਟਰ ਕੋਲ ਗਈ ਜਿੱਥੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਭਾਰਤੀ ਨੇ ਅੱਗੇ ਦੱਸਿਆ ਕਿ ਉਸ ਦੇ ਕੁਝ ਟੈਸਟ ਕਰਵਾਏ ਗਏ ਜਿਸ ਤੋਂ ਬਾਅਦ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਉਸ ਨੂੰ ਪਿੱਤੇ ਦੀ ਪੱਥਰੀ ਕਾਰਨ ਪੇਟ ਵਿਚ ਤੇਜ਼ ਦਰਦ ਹੋ ਰਿਹਾ ਸੀ।

 

Leave a Comment

और पढ़ें