ਲੁਧਿਆਣਾ ਵਾਸੀਆਂ ਲਈ ਸਾਫ਼ ਪੀਣ ਯੋਗ ਪਾਣੀ ਦੀ ਸੌਗਾਤ, ਨਿਹਰੀ ਪਾਣੀ ਸਪਲਾਈ ਪ੍ਰੋਜੈਕਟਾਂ ਦਾ ਉਦਘਾਟਨ ਅੱਜ

ਲੁਧਿਆਣਾ ਵਾਸੀਆਂ ਲਈ ਸਾਫ਼ ਪੀਣ ਯੋਗ ਪਾਣੀ ਦੀ ਸੌਗਾਤ, ਨਿਹਰੀ ਪਾਣੀ ਸਪਲਾਈ ਪ੍ਰੋਜੈਕਟਾਂ ਦਾ ਉਦਘਾਟਨ ਅੱਜ

LUDHIANA ELECTION

ਲੁਧਿਆਣਾ, 12 ਅਪ੍ਰੈਲ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੁਧਿਆਣਾ ਵਾਸੀਆਂ ਲਈ ਸਾਫ਼ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਵਾਸਤੇ ਇੱਕ ਵੱਡੀ ਪਹਿਲ ਕੀਤੀ ਗਈ ਹੈ। ਕੈਬਨਿਟ ਮੰਤਰੀ ਸ. ਹਰਦੀਪ ਸਿੰਘ ਮੁੰਡੀਆ ਅੱਜ ਲੁਧਿਆਣਾ ‘ਚ ਨਿਹਰੀ ਪਾਣੀ ਸਪਲਾਈ ਨਾਲ ਸੰਬੰਧਿਤ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।

ਇਹ ਪ੍ਰੋਜੈਕਟ ਹਨ ਸ਼ਾਮਲ:

  • ਅੰਸਲ ਐਨਕਲੇਵ ਪਾਰਕ ‘ਚ ₹1.20 ਕਰੋੜ ਦੀ ਲਾਗਤ ਨਾਲ ਬਣੀ ਪਾਣੀ ਦੀ ਟੰਕੀ ਦਾ ਉਦਘਾਟਨ।

  • ਭਾਮੀਆਂ ਰੋਡ ਸਥਿਤ ਤਿਕੋਣਾ ਪਾਰਕ ‘ਚ ₹1.80 ਕਰੋੜ ਦੀ ਲਾਗਤ ਨਾਲ ਬਣੀ ਟੰਕੀ ਦਾ ਉਦਘਾਟਨ।

  • ਸਾਹਨੇਵਾਲ ‘ਚ ਸਾਫ਼ ਪੀਣ ਵਾਲੇ ਪਾਣੀ ਦੀ ਨਵੀਂ ਪਾਈਪਲਾਈਨ ਦੀ ਸ਼ੁਰੂਆਤ।

ਇਹ ਯੋਜਨਾਵਾਂ ਨਗਰ ਨਿਵਾਸੀਆਂ ਨੂੰ ਸਿਹਤਮੰਦ ਜੀਵਨ ਦੇਣ ਅਤੇ ਅੰਦਰੂਨੀ ਪਾਣੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵੱਲ ਇੱਕ ਮਜ਼ਬੂਤ ਕਦਮ ਹਨ।

ਸਰਕਾਰ ਦੇ ਇਸ ਉਪਰਾਲੇ ਨਾਲ ਲੁਧਿਆਣਾ ਦੇ ਹਜ਼ਾਰਾਂ ਪਰਿਵਾਰਾਂ ਨੂੰ ਲਾਭ ਮਿਲੇਗਾ ਅਤੇ ਸਾਫ਼ ਪੀਣ ਯੋਗ ਪਾਣੀ ਦੀ ਲਗਾਤਾਰ ਸਪਲਾਈ ਯਕੀਨੀ ਬਣੇਗੀ।

Leave a Comment

और पढ़ें