ਅਜਨਾਲ਼ਾ ‘ਚ ਕਾਂਗਰਸ ਨੂੰ ਜਬਰਦਸਤ ਝਟਕਾ, ਸ਼ਾਹ ਪਰਿਵਾਰ ਸਮੇਤ AAP ‘ਚ ਸ਼ਾਮਲ

ਅਜਨਾਲਾ ਅੰਦਰ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਜ਼ਬਰਦਸਤ ਝਟਕਾ ਲੱਗਾ ਜਦੋਂ ਹਲਕਾ ਅਜਨਾਲਾ ਅੰਦਰ ਚੰਗਾ ਅਸਰ ਰਸੂਕ ਰੱਖਣ ਵਾਲੇ ਵੱਡਾ ਨਾਮੀ ਪਰਿਵਾਰ ਸਾਬਕਾ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਭੁਪਿੰਦਰ ਕੌਰ ਸ਼ਾਹ ਪਰਿਵਾਰ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਜਿਨਾਂ ਨੂੰ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ

ਇਸ ਮੌਕੇ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਨੂੰ ਵੱਡਾ ਬੱਲ ਮਿਲਿਆ ਹੈ,ਅਜਨਾਲ਼ਾ ਹਲਕੇ ਦੇ ਨਾਮੀ ਪਰਿਵਾਰ ਸ਼ਾਹਾਂ ਦਾ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਹਨ ਜਿਨ੍ਹਾਂ ਦਾ ਓਹ੍ਹ ਸੁਆਗਤ ਕਰਦੇ ਹਨ

ਇਸ ਮੌਕੇ ਤੇ ਭੁਪਿੰਦਰ ਕੌਰ ਸ਼ਾਹ ਅਤੇ ਆਈ ਪੀ ਸ਼ਾਹ ਨੇ ਕਿਹਾ ਕਿ ਅਸੀਂ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀਆਂ ਵਿਕਾਸ ਪੱਖੀ ਨੀਤੀਆਂ ਨੂੰ ਵੇਖਦੇ ਹੋਏ ਕਾਂਗਰਸ ਪਾਰਟੀ ਨੂੰ ਛੱਡਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ ਅਤੇ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਜਿੱਤ ਹਾਸਲ ਕਰਵਾਉਣਗੇ

Leave a Comment

और पढ़ें