ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਸੋਈ ਚ ਤਿਆਰ ਕੀਤਾ ਜਾਂਦਾ ਲੰਗਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਸੋਈ ਵਿੱਚ ਵੱਡੀ ਮਾਤਰਾ ਵਿੱਚ ਵੱਖ ਵੱਖ ਦਾਲਾਂ ਸਬਜ਼ੀਆਂ ਰੋਟੀਆਂ ਕੀਤੀਆਂ ਜਾਂਦੀਆਂ ਤਿਆਰ
ਪੁਰਾਤਨ ਤਰੀਕੇ ਦੇ ਨਾਲ ਵੱਡੇ ਕੜਾਹੇ ਵਿੱਚ ਦਾਲ ਸਬਜ਼ੀ ਖੀਰ ਕੀਤੀ ਜਾਂਦੀ ਹੈ ਸੰਗਤਾਂ ਲਈ ਤਿਆਰ
ਲੱਖਾਂ ਦੇ ਕਰੀਬ ਆਉਣ ਵਾਲੀਆਂ ਸੰਗਤਾਂ ਲਈ ਮਸ਼ੀਨਾਂ ਦੇ ਨਾਲ ਵੀ ਤਿਆਰ ਕੀਤੇ ਜਾਂਦੇ ਹਨ ਪ੍ਰਸ਼ਾਦੇ
ਪਰ ਗਰਮੀ ਦੇ ਬਾਵਜੂਦ ਵੀ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਤਿਆਰ ਕਰਨ ਲਈ ਕਰਦੀਆਂ ਨੇ ਸੇਵਾ
ਪੁਰਾਤਨ ਤਰੀਕੇ ਨਾਲ ਵੱਡੇ ਕੜਾਹੇ ਵਿੱਚ ਤਿਆਰ ਕੀਤੀ ਜਾਂਦੀ ਦਾਲ ਸਬਜੀ ਅਤੇ ਖੀਰ
ਗੁਰੂ ਨਗਰੀ ਅੰਮ੍ਰਿਤਸਰ ਚ ਸਥਿਤ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇਸ਼ਾਂ ਵਿਦੇਸ਼ਾਂ ਤੋਂ ਹਰ ਰੋਜ਼ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਪਹੁੰਚ ਕੇ ਨਤਮਸਤਕ ਹੁੰਦੀ ਹੈ ਜਿੱਥੇ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੀ ਸੰਗਤ ਲਈ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ। ਲੰਗਰ ਦੀ ਸਿੱਖ ਪੰਥ ਦੇ ਵਿੱਚ ਬਹੁਤ ਵੱਡੀ ਮਹਾਨਤਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਸੋਈ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਲਈ ਬਿਨਾਂ ਕਿਸੇ ਭੇਦਭਾਵ ਬਿਨਾਂ ਕਿਸੇ ਜਾਤ ਪਾਤ ਤੋਂ ਲੰਗਰ ਤਿਆਰ ਕੀਤਾ ਜਾਂਦਾ ਹੈ ਜਿਹੜਾ ਪੰਗਤ ਵਿੱਚ ਬੈਠ ਕੇ ਸੰਗਤਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਛਕਾਇਆ ਜਾਂਦਾ ਹੈ, ਇਹਨਾਂ ਦਿਨਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਦੀ ਆਮਦ ਵਧਣ ਦੇ ਚਲਦੇ ਲੰਗਰ ਵੀ ਜਿਆਦਾ ਤਿਆਰ ਕੀਤਾ ਜਾਂਦਾ ਹੈ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲਿਆਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਲਈ ਲੰਗਰ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਇਸ ਦੀਆਂ ਖਾਸ ਤਸਵੀਰਾਂ ਤੁਹਾਨੂੰ ਦਿਖਾਵਾਂਗੇ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਸੋਈ ਵਿੱਚ ਲੰਗਰ ਵਿੱਚ ਤਿਆਰ ਹੋਣ ਵਾਲੇ ਪ੍ਰਸ਼ਾਦੇ ਸੰਗਤਾਂ ਵੱਲੋਂ ਭਰ ਗਰਮੀ ਵਿੱਚ ਬੜੀ ਹੀ ਸ਼ਰਧਾ ਭਾਵਨਾ ਨਾਲ ਸੇਵਾ ਕਰਕੇ ਲੋਹਾ ਤੇ ਤਿਆਰ ਕੀਤੇ ਜਾਂਦੇ ਹਨ ਅਤੇ ਤਿਆਰ ਕਰਨ ਤੋਂ ਬਾਅਦ ਇਹਨਾਂ ਪ੍ਰਸ਼ਾਦਿਆਂ ਨੂੰ ਘਿਓ ਲਗਾ ਕੇ ਇਕੱਠੇ ਕਰਕੇ ਸੰਗਤ ਵਿੱਚ ਵਰਤਾਏ ਜਾਂਦੇ ਹਨ ਦੱਸ ਦਈਏ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਲੱਖਾਂ ਦੀ ਤਾਦਾਦ ਵਿੱਚ ਹਰ ਰੋਜ਼ ਸੰਗਤ ਨਤਮਸਤਕ ਹੁੰਦੀ ਹੈ ਉਸ ਨੂੰ ਲੈ ਕੇ ਪ੍ਰਸ਼ਾਦੇ ਜਿਆਦਾ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਸ ਤੌਰ ਤੇ ਮਸ਼ੀਨ ਲਗਾਈ ਗਈ ਹੈ ਜਿਸ ਵਿੱਚ ਸੰਗਤ ਲਈ ਪ੍ਰਸ਼ਾਦੇ ਤਿਆਰ ਕੀਤੇ ਜਾਂਦੇ ਹਨ ਅਤੇ ਇਹਨਾਂ ਪ੍ਰਸ਼ਾਦਿਆਂ ਨੂੰ ਘਿਓ ਲਗਾ ਕੇ ਇਕੱਠਾ ਕਰਕੇ ਲੰਗਰ ਹਾਲ ਵਿੱਚ ਸੰਗਤਾਂ ਨੂੰ ਛਕਾਇਆ ਜਾਂਦਾ ਹੈ
ਉੱਥੇ ਹੀ ਲੰਗਰ ਵਿੱਚ ਤਿਆਰ ਹੋਣ ਵਾਲੀ ਦਾਲ ਸਬਜੀ ਖੀਰ ਸਮੇਤ ਹੋਰ ਦਾਲਾਂ ਸਬਜ਼ੀਆਂ ਨੂੰ ਵੀ ਵੱਡੇ ਕੜਾਹੇ ਵਿੱਚ ਤਿਆਰ ਕੀਤਾ ਜਾਂਦਾ ਹੈ ਦੱਸ ਦਈਏ ਕਿ ਪੁਰਾਤਨ ਸਮਿਆਂ ਨੂੰ ਅਨੁਸਾਰ ਬਾਲਣ ਦੇ ਮਦਦ ਨਾਲ ਵੱਡੇ ਚੁੱਲੇ ਬਾਲ ਕੇ ਵੱਡੇ ਕੜਾਹਿਆਂ ਵਿੱਚ ਸੰਗਤ ਲਈ ਦਾਲ ਸਬਜ਼ੀਆਂ ਖੀਰ ਸਮੇਤ ਹੋਰ ਵੱਖ ਵੱਖ ਤਰਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ, ਉੱਥੇ ਹੀ ਲੋੜ ਪੈਣ ਤੇ ਦਾਲ ਸਬਜ਼ੀਆ 9 ਗੈਸ ਦੇ ਚੁੱਲਿਆਂ ਉੱਪਰ ਵੀ ਤਿਆਰ ਕੀਤਾ ਜਾਂਦਾ ਹੈ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀਆਂ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਲਈ ਕਿੰਨਾ ਲੰਗਰ ਤਿਆਰ ਕੀਤਾ ਜਾਂਦਾ ਹੈ ਅਤੇ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਇਸ ਨੂੰ ਲੈ ਕੇ ਗੁਰਤਿੰਦਰ ਪਾਲ ਸਿੰਘ ਭਾਟੀਆ ਮੀਤ ਮੈਨੇਜਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਉਹਨਾਂ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਆਉਣ ਵਾਲੀਆਂ ਸੰਗਤਾਂ ਲਈ ਬੜੇ ਹੀ ਪਿਆਰ ਨਾਲ ਅਤੇ ਸ਼ਰਧਾ ਭਾਵਨਾ ਨਾਲ ਲੰਗਰ ਤਿਆਰ ਕੀਤੇ ਜਾਂਦੇ ਹਨ
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥ (ਭਾਵ ਜ਼ੇਕਰ ਮਨੁੱਖ ਮਨ ਟਿਕਾ ਕੇ ਸਤਿਗੁਰੂ ਦੀ (ਦੱਸੀ ਹੋਈ) ਸੇਵਾ ਕਰੇ, ਤਾਂ ਉਹ ਸੇਵਾ ਜ਼ਰੂਰ ਫਲ ਦੇਂਦੀ ਹੈ. )ਉੱਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਸੇਵਾ ਕੀਤੀ ਜਾਂਦੀ ਹੈ, ਲੰਗਰ ਲਈ ਸਬਜ਼ੀਆਂ ਦੀ ਕਟਾਈ ਤੋਂ ਲੈ ਕੇ ਲੰਗਰ ਛਕਾਉਣ ਤੱਕ ਸੰਗਤਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਲੰਗਰ ਛਕਣ ਵਾਲੀਆਂ ਸੰਗਤਾਂ ਲੰਗਰ ਛੱਕ ਕੇ ਝੂਠੇ ਬਰਤਨ ਬਾਹਰ ਲੈ ਕੇ ਆਉਂਦੀਆਂ ਹਨ ਅਤੇ ਅੱਗੇ ਸੇਵਾਦਾਰ ਇਹਨਾਂ ਜੂਠੇ ਬਰਤਨਾਂ ਨੂੰ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਸੇਵਾ ਕਰਕੇ ਇਹਨਾਂ ਜੂਠੇ ਬਰਤਨਾਂ ਨੂੰ ਸਾਫ ਕੀਤਾ ਜਾਂਦਾ ਹੈ
ਇਸ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਬਹੁਤ ਹੀ ਖੁਸ਼ੀ ਮਿਲਦੀ ਹੈ ਅਤੇ ਇਥੋਂ ਦਾ ਲੰਗਰ ਛੱਕ ਕੇ ਬਹੁਤ ਆਨੰਦ ਆਉਂਦਾ ਹੈ ਅਤੇ ਇਹ ਲੰਗਰ ਬਹੁਤ ਹੀ ਸਵਾਦ ਹੁੰਦਾ ਹੈ










