ਦੋ ਗੁੱਟਾਂ ‘ਚ ਝਗੜੇ ਨੇ ਲੈ ਲਿਆ ਭਿਆਨਕ ਰੂਪ, ਚੱਲੀਆਂ ਗੋਲੀਆਂ

ਤਰਨਤਾਰਨ : ਝਬਾਲ ਖੁਰਦ ‘ਚ ਗੋਲੀਬਾਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਦੋ ਧੜਿਆਂ ਵਿੱਚ ਹੋਈ ਲੜਾਈ ਦੌਰਾਨ ਗੋਲੀ ਚੱਲੀ। ਦੱਸਿਆ ਜਾ ਰਿਹਾ ਹੈ ਕਿ ਰੰਜਿਸ਼ ਕਾਰਨ ਨੌਜਵਾਨਾਂ ਦੇ ਦੋ ਗੁੱਟਾਂ ਅਵਤਾਰ ਸਿੰਘ ਪੁੱਤਰ ਸਰਬਜੀਤ ਸਿੰਘ ਅਤੇ ਪ੍ਰਭ ਅਤੇ ਰਿੰਕੂ ਪੁੱਤਰ ਸੁਰਜੀਤ ਵਿਚਕਾਰ ਲੜਾਈ ਹੋ ਗਈ।

ਇਸ ਦੌਰਾਨ ਅਵਤਾਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪੱਟੀ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਥਾਣਾ ਸਦਰ ਦੇ ਮੁਖੀ ਜੱਸਾ ਸਿੰਘ ਅਨੁਸਾਰ ਪੁਲੀਸ ਜ਼ਖ਼ਮੀ ਵਿਅਕਤੀ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਰਹੀ ਹੈ ਅਤੇ ਗੋਲੀ ਚਲਾਉਣ ਵਾਲਿਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Leave a Comment

और पढ़ें