ਦਾਣਾ ਮੰਡੀ ‘ਚ ਮਜ਼ਦੂਰ ਨਾਲ ਦਰਦਨਾਕ ਹਾਦਸਾ, ਇਸ ਤਰ੍ਹਾਂ ਹੋਈ ਮੌਤ

ਸਥਾਨਕ ਅਨਾਜ ਮੰਡੀ ਵਿੱਚ ਕੰਮ ਕਰਦੇ ਨੌਜਵਾਨ ਮਜ਼ਦੂਰ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਕਣਕ ਦੀਆਂ ਬੋਰੀਆਂ ਹੇਠ ਆਉਣ ਨਾਲ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਫੂਲ ਸਿੰਘ (ਉਮਰ 37) ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਮਹੇਸਰੀ, ਜ਼ਿਲ੍ਹਾ ਮੋਗਾ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਦਰ ਰੋਡ ਸਥਿਤ ਸਥਾਨਕ ਏਜੰਟ ਲਕਸ਼ਮੀ ਗ੍ਰੇਨ ਟਰੇਡਰਜ਼ ਦੇ ਚੌਧਰੀ ਅਤੇ ਐਮ.ਸੀ ਪਤੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਦੁਪਹਿਰ ਸਮੇਂ ਮੰਡੀ ਦੇ ਸਬ ਯਾਰਡ ਵਿੱਚ ਮਜ਼ਦੂਰ ਚਾਹ-ਪਾਣੀ ਪੀ ਰਹੇ ਸਨ ਤਾਂ ਉਨ੍ਹਾਂ ਨਾਲ ਕੰਮ ਕਰਦੇ ਮਜ਼ਦੂਰ , ਹਰਫੂਲ ਸਿੰਘ ਇੱਕ ਦਰੱਖਤ ਦੀ ਛਾਂ ਵਿੱਚ ਬੋਰੀਆਂ ਕੋਲ ਚਾਹ ਪੀਣ ਬੈਠਾ ਸੀ ਕਿ ਅਚਾਨਕ ਕਣਕ ਨਾਲ ਭਰੀਆਂ ਬੋਰੀਆਂ ਉਸ ਉੱਤੇ ਡਿੱਗ ਪਈਆਂ। ਉਸ ਨੂੰ ਤੁਰੰਤ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Leave a Comment

और पढ़ें