ਖੇਤਾਂ ‘ਚ ਡਰੋਨ ਮਿਲਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਦੀਨਾਨਗਰ ਸਰਕਲ ਅਧੀਨ ਪੈਂਦੇ ਥਾਣਾ ਦੋਰਾਂਗਲਾ ਦੇ ਸਰਹੱਦੀ ਖੇਤਰ ਪਿੰਡ ਚੌਂਤਰਾ ਦੇ ਖੇਤਾਂ ‘ਚ ਇਕ ਡਰੋਨ ਜ਼ਮੀਨ ‘ਤੇ ਡਿੱਗਿਆ ਮਿਲਿਆ ਹੈ। ਡੀਐਸਪੀ ਦੀਨਾਨਗਰ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪਿੰਡ ਫਰਕ ਕਮੇਟੀ ਦੇ ਮੈਂਬਰ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਇੱਕ ਡਰੋਨ ਘੁੰਮ ਰਿਹਾ ਹੈ ਜੋ ਜ਼ਮੀਨ ’ਤੇ ਡਿੱਗਿਆ ਹੈ।
ਮੌਕੇ ‘ਤੇ ਪੁਲਿਸ ਨੇ ਫੋਰਸ ਸਮੇਤ ਸਕੂਲ ਦੇ ਨੇੜੇ ਖੇਤਾਂ ‘ਚ ਇਸ ਡਰੋਨ ਨੂੰ ਜ਼ਬਤ ਕਰ ਲਿਆ ਜਿਸ ‘ਤੇ 3ਬੀ ਕੈਮਰਾ ਅਤੇ 32 ਜੀਬੀ ਮੈਮੋਰੀ ਵਾਲਾ ਕਾਰਡ ਲਗਾਇਆ ਗਿਆ ਸੀ। ਬੀਐਸਐਫ ਅਧਿਕਾਰੀਆਂ ਨੇ ਇਸ ਡਰੋਨ ਨੂੰ ਤਕਨੀਕੀ ਫੋਰੈਂਸਿਕ ਟੀਮ ਨੂੰ ਜਾਂਚ ਲਈ ਭੇਜ ਦਿੱਤਾ ਹੈ। ਦੂਜੇ ਪਾਸੇ ਦੋਰਾਂਗਲਾ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।










